ਜੇ ਤੁਸੀਂ ਮਲਟੀ ਵਿਟਾਮਿਨ ਦੀ ਗੋਲੀਆਂ ਨਹੀਂ ਖਾਂਦੇ ਜਾਂ ਪਸੰਦ ਨਹੀਂ ਤਾਂ ਉਸਦਾ ਸਬ ਤੋਂ ਸਸਤਾ ਆਸਾਨ ਤਰੀਕਾ ਮੋਰਿੰਗਾ ਹੈ।
ਆਯੁਰਵੇਦ ਵਿੱਚ 3000 ਸਾਲ ਪਹਿਲਾਂ ਤੋਂ ਹੀ ਮੋਰਿੰਗਾ ਦਾ ਵਰਤੋਂ ਦਵਾਈ ਦੇ ਤੌਰ ’ਤੇ ਹੋ ਰਿਹਾ ਹੈ। ਮੋਰਿੰਗਾ ਦਾ ਮੂਲ ਉੱਤਰ ਭਾਰਤ ਮੰਨਿਆ ਜਾਂਦਾ ਹੈ। ਮੋਰਿੰਗਾ ਨੂੰ ਪੰਜਾਬੀ ਵਿੱਚ ਸੋਹਾਂਜਨਾ ਵੀ ਕਿਹਾ ਜਾਂਦਾ ਹੈ।
ਪੰਜਾਬ ਵਿੱਚ ਸੋਹਾਂਜਨਾ ਦੇ ਰੁੱਖ ਆਮ ਤੌਰ ’ਤੇ ਪਿੰਡਾਂ ਦੇ ਘਰਾਂ, ਖੇਤਾਂ ਅਤੇ ਬਗੀਚਿਆਂ ਵਿੱਚ ਲੱਗਦੇ ਹਨ।
ਲੋਕ ਪਹਿਲਾਂ ਇਸ ਦੀਆਂ ਫਲੀਆਂ (ਡੰਡੀਆਂ) ਖਾਣ ਲਈ ਵਰਤਦੇ ਸਨ। ਹੁਣ ਇਸ ਦੇ ਪੱਤਿਆਂ ਤੋਂ ਬਣਿਆ ਪਾਊਡਰ ਸਿਹਤ ਲਈ ਆਧੁਨਿਕ ਰੂਪ ਵਿੱਚ ਮਸ਼ਹੂਰ ਹੋ ਰਿਹਾ ਹੈ। ਜੇ ਗੱਲ ਕਰਾਂ ਸਿਰਫ ਪੰਜਾਬ ਦੀ ਤਾਂ ਡੰਡੀਆਂ (ਫਲੀਆਂ) ਪੰਜਾਬੀ ਘਰਾਂ ਵਿੱਚ ਕੜ੍ਹੀ, ਸਬਜ਼ੀ ਜਾਂ ਸੂਪ ਵਿੱਚ ਵਰਤੀ ਜਾਂਦੀ ਹੈ।
ਪੱਤੇ ਸੁੱਕਾ ਕੇ ਪਾਊਡਰ ਬਣਾਇਆ ਜਾਂਦਾ ਹੈ ਜਾਂ ਸਬਜ਼ੀ ਵਾਂਗ ਪਕਾਇਆ ਜਾ ਸਕਦਾ ਹੈ।
ਤਾਜ਼ੇ ਫੁੱਲਾਂ ਦੀ ਭਾਜੀ ਜਾਂ ਚਾਹ ਬਣਦੀ ਹੈ। ਬੀਜ ਤੇਲ ਕੱਢਕੇ ਵਰਤੇ ਜਾਂਦੇ ਹਨ। ਇਸ ਦੀ ਜੜ ਦੀ ਆਯੁਰਵੇਦ ਵਿੱਚ ਦਵਾਈ ਲਈ ਵਰਤੋਂ ਕੀਤੀ ਜਾਂਦੀ ਹੈ।
ਵਿਦੇਸ਼ਾਂ ਚ ਇਸਦਾ ਪਾਊਡਰ ਬਹੁਤ ਡਿਮਾਂਡ ਚ ਹੈ।
ਅੰਗਰੇਜ਼ ਸਾਡਾ ਆਯੁਰਵੇਦ ਬਹੁਤ ਪਸੰਦ ਕਰਦੇ ਹਨ ਤੇ ਓਧਰ ਇਹ ਬਹੁਤ ਮਹਿੰਗਾ ਵੀ ਮਿਲਦਾ ਹੈ।
ਇਸ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿਨ੍ਹਾਂ ਦੇ ਵੀ ਆਲੇ ਦੁਆਲੇ ਇਸਦੇ ਰੁੱਖ ਹਨ ਓਹ ਇਸਨੂੰ ਕਿਸੇ ਵੀ ਰੂਪ ਵਿਚ ਖਾਓ ਤੇ ਸਭਨੂੰ ਖਬਾਓ।
ਬਹੁਤ ਚੰਗੀ ਸਿਹਤ ਰਹੇਗੀ।
ਚਲੋ ਆਗੇ ਇਸ ਬਾਰੇ ਹੋਰ ਗੱਲ ਕਰਦੇ ਆ।
ਮੁੱਖ ਪੌਸ਼ਟਿਕ ਤੱਤ -
ਵਿਟਾਮਿਨ A – ਅੱਖਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ।
ਵਿਟਾਮਿਨ C – ਰੋਗ-ਪਰਤਿਰੋਧਕ ਸ਼ਕਤੀ ਲਈ।
ਵਿਟਾਮਿਨ E – ਸਰੀਰ ਨੂੰ ਫ੍ਰੀ ਰੈਡਿਕਲ ਤੋਂ ਬਚਾਉਣ ਲਈ।
ਕੈਲਸ਼ੀਅਮ – ਹੱਡੀਆਂ ਦੀ ਮਜ਼ਬੂਤੀ ਲਈ।
ਆਇਰਨ – ਖੂਨ ਦੀ ਕਮੀ (ਐਨੀਮੀਆ) ਲਈ।
ਪੋਟੈਸ਼ੀਅਮ – ਦਿਲ ਅਤੇ ਬਲੱਡ ਪ੍ਰੈਸ਼ਰ ਲਈ।
ਪ੍ਰੋਟੀਨ – ਮਾਸਪੇਸ਼ੀਆਂ ਲਈ।
ਇਸਦੀ ਵਰਤੋਂ ਕਈ ਰੂਪ ਚ ਕਰ ਸਕਦੇ ਹੋ ਜਿਵੇ ਇਸਦੇ ਲੱਡੂ ਬਣ ਸਕਦੇ ਹਨ।
ਮਤਲਬ ਅਸੀਂ ਜੋ ਪਿੰਨੀਆਂ ਬਣਾਉਦੇ ਆ ਉਸ ਚ ਪਾ ਲਵੋ ਪਰ ਪਾਊਡਰ ਪਾਉਣਾ। ਆਪਾਂ ਗੱਲ ਸਿਰਫ ਹੁਣ ਪਾਊਡਰ ਦੀ ਕਰ ਰਹੇ ਆ।
ਮੋਰਿੰਗਾ ਚਾਹ -ਅੱਧਾ ਚਮਚ ਮੋਰਿੰਗਾ ਪਾਊਡਰ ਨੂੰ ਗਰਮ ਪਾਣੀ ਵਿੱਚ ਪਾ ਕੇ 5 ਮਿੰਟ ਰੱਖੋ, ਫਿਰ ਛਾਣ ਕੇ ਪੀਓ।
ਲੱਸੀ ਵਿੱਚ0ਇੱਕ ਗਲਾਸ ਲੱਸੀ ਵਿੱਚ 1/4 ਚਮਚ ਮੋਰਿੰਗਾ ਪਾਊਡਰ ਪਾ ਕੇ ਪੀ ਸਕਦੇ ਹੋ।ਦਾਲ ਜਾਂ ਸਬਜ਼ੀ ਵਿੱਚ ਦਾਲ ਪਕਾਉਂਦੇ ਸਮੇਂ ਆਖ਼ਰ ਵਿੱਚ ਅੱਧਾ ਚਮਚ ਪਾਊਡਰ ਪਾ ਸਕਦੇ ਹੋ।
ਸਮੂਥੀ/ਦੁੱਧ ਨਾਲ ਕੇਲਾ + ਦੁੱਧ + ਅੱਧਾ ਚਮਚ ਪਾਊਡਰ – ਬਹੁਤ ਵਧੀਆ Energy Drink।
ਰੋਟੀ ਜਾਂ ਪਰਾਂਠੇ ਵਿੱਚ ਆਟੇ ਵਿੱਚ ਪਾਊਡਰ ਮਿਲਾ ਕੇ ਗੁੰਨ੍ਹ ਕੇ ਰੋਟੀ ਜਾਂ ਪਰਾਂਠਾ ਬਣਾਉ। ਜੇ ਇਸਦੀ ਪੱਤਿਆਂ ਨੇ ਤਾਂ ਓਹਨਾ ਨੂੰ ਪੀਸ ਲਵੋ ਫੇਰ ਜਿਵੇ ਕਿ ਮੇਥੀ ਦੀ ਰੋਟੀ ਬਣਦੀ ਹੈ ਉਸ ਤਰਾਂ ਬਣਾਓ ਬਹੁਤ ਸਾਰੇ ਤਰੀਕੇ ਹਨ। ਦਿਨ ਵਿੱਚ ਅੱਧਾ ਤੋਂ ਇੱਕ ਚਮਚ ਮੋਰਿੰਗਾ ਪਾਊਡਰ ਹੀ ਲੈਣਾ ਵਧੀਆ ਹੈ।
ਜ਼ਿਆਦਾ ਮਾਤਰਾ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ। ਇਸਦੇ 1–2 ਬੀਜ ਸਵੇਰੇ ਚੱਬ ਕੇ ਪਾਣੀ ਨਾਲ ਖਾਓ। ਜਿਗਰ ਦੀ ਸਫਾਈ ਤੇ ਪੇਟ ਦੀਆਂ ਬਿਮਾਰੀਆਂ ਲਈ ਲਾਭਕਾਰੀ ਰਹੇਗਾ। ਮੋਰਿੰਗਾ ਬੀਜਾਂ ਤੋਂ ਨਿਕਲਿਆ ਤੇਲ ਚਮੜੀ ਤੇ ਵਾਲਾਂ ਤੇ ਲਗਾਓ।
ਸੁੱਕੀ ਚਮੜੀ, ਵਾਲਾਂ ਦਾ ਝੜਨਾ ਤੇ ਜੋੜਾਂ ਦੇ ਦਰਦ ਵਿੱਚ ਇਹ ਤੇਲ ਬਹੁਤ ਲਾਭਕਾਰੀ।
ਡੰਡੀਆਂ (Pods/ਫਲੀਆਂ) ਨੂੰ ਸਬਜ਼ੀ ਜਾਂ ਕੜ੍ਹੀ ਵਾਂਗ ਪਕਾਈਆਂ ਜਾਂਦੀਆਂ ਹਨ। ਦਾਲ-ਸੂਪ ਵਿੱਚ ਮਿਲਾ ਸਕਦੇ ਹੋ। ਪਾਚਨ ਪ੍ਰਣਾਲੀ ਵਧੀਆ ਕਰਦਾ ਹੈ ਤੇ ਜੋੜਾਂ ਦੇ ਦਰਦ ਤੇ ਹੱਡੀਆਂ ਦੀ ਕਮਜ਼ੋਰੀ ਠੀਕ ਕਰੇਗਾ।
ਇਸਦੇ ਫੁੱਲਾਂ ਦੀ ਭਾਜੀ ਬਣਾਈ ਜਾਂਦੀ ਹੈ।
ਪੱਤੇ ਚਾਹ ਦੇ ਰੂਪ ਵਿਚ ਜਾਂ ਕਾੜ੍ਹਾ ਬਣਾਕੇ ਵਰਤੇ ਜਾਂਦੇ ਹਨ। ਖੂਨ ਸਾਫ਼ ਕਰਦਾ ਹੈ।
ਜਿਗਰ ਤੇ ਗੁਰਦੇ ਦੀ ਸਿਹਤ ਲਈ ਚੰਗਾ ਹੈ। Energy ਵਧਾਉਣ ਲਈ ਬਿਹਤਰ ਹੈ।
ਇਸ ਰੁੱਖ ਦੀ ਗੋਂਦ ਵੀ ਬਹੁਤ ਲਾਭਕਾਰੀ ਹੈ। ਗੋਡਿਆਂ ਦੇ ਦਰਦ, ਸੋਜ਼ਿਸ਼ ਅਤੇ ਮਾਂਸਪੇਸ਼ਿਆਂ ਦੀ ਜਕੜਨ ਦੂਰ ਕਰਨ ਲਈ ਬਿਹਤਰ ਦਵਾਈ ਹੈ। ਔਰਤਾਂ ਦੇ ਲਕੋਰੀਆ ਰੋਗ ਵਿੱਚ ਬਹੁਤ ਹੀ ਫ਼ਾਇਦੇਮੰਦ ਹੈ। ਬੱਚੇਦਾਨੀ ਦੀ ਸੋਜ਼ਿਸ਼ ਨੂੰ ਠੀਕ ਕਰਦੀ ਹੈ। ਚੇਹਰੇ ਦੀ ਰੌਣਕ ਵਧਾਉਣ ਅਤੇ ਬਾਲਾਂ ਦੀ ਚਮਕ ਅਤੇ ਗਰੋਥ ਵਧਾਉਂਦੀ ਹੈ। ਇਸਦਾ ਸੇਵਨ ਕਰਨ ਨਾਲ ਬੱਚਿਆਂ ਦਾ ਕਦ ਵਧਣ ਲੱਗ ਜਾਂਦਾ ਹੈ।
ਗੂੰਦ ਇਸਤੇਮਾਲ ਦਾ ਤਰੀਕਾ:- ਗੂੰਦ ਨੂੰ ਹਲਕਾ ਜਿਹਾ ਤਵੇ ਤੇ ਭੁੰਨਕੇ ਇਹਦਾ ਪਾਊਡਰ ਬਣਾ ਲਵੋ। ਹੁਣ ਇਹਨੂੰ ਚਮਚ ਦਾ ਚੌਥਾ ਹਿੱਸਾ ਦੁੱਧ ਨਾਲ ਜਾਂ ਪਾਣੀ ਨਾਲ ਲਿਆ ਜਾਵੇ ਤਾਂ ਉਪਰੋਕਤ ਲਾਭ ਮਿਲਦੇ ਹਨ।
ਬਹੁਤ ਕੁਝ ਏ ਇਸ ਰੁੱਖ ਅੰਦਰ ਜੀ "ਮੋਰਿੰਗਾ ਸਿਹਤ ਦਾ ਖ਼ਜ਼ਾਨਾ, ਕੁਦਰਤ ਦੀ ਦਾਤ, ਹਰ ਰੋਜ਼ ਇਕ ਚਮਚ ਮੋਰਿੰਗਾ – ਤੰਦਰੁਸਤ ਜੀਵਨ ਦਾ ਰਾਜ਼।"
#MORINGA #highlightseveryone #MoringaMagic #enjoyeverymoment #punjabilanguage #ayurvedic #healthyliving #healthyhabits #vaidrschahal #practicalAyurveda
Also check out other Health & Wellness events in Moga.