

# Event Details

- **Event Name**: 03 ਜੁਲਾਈ 2025
- **Event Start and End Date**: Tue, 05 May, 2026 at 12:30 pm (+05:30)
- **Event Description**: ਅੱਜ ਅਸੀਂ ਬਾਬਾ ਮੱਖਣ ਸ਼ਾਹ ਲੁਬਾਣਾ ਬਾਰੇ ਅਤੇ ਉਸਦੇ ਪਿਛੋਕੜ ਬਾਰੇ ਜਾਣੂ ਹੋਵਾਂਗੇ। ਮੱਖਣ ਸ਼ਾਹ ਲੁਬਾਣਾ ਕਿਸ ਤਰ੍ਹਾਂ ਗੁਰੂ ਦਰਬਾਰ ਵਿੱਚ ਆਏ, ਇਸ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਾਂਗੇ।

ਜਦੋਂ ਅਸੀਂ ਪਿੱਛੇ 1340 ਦੇ ਸਮੇਂ ਵੱਲ ਦੇਖੀਏ ਤਾਂ ਇੱਕ ਰਾਜਾ ਸੀ – ‘ਰਾਜਾ ਧਜ’। ‘ਧਜ’ ਦਾ ਪੁੱਤਰ ਸੀ- ‘ਕੋ ਧਜ’। ‘ਕੋ ਧਜ’ ਦਾ ਪੁੱਤਰ ਸੀ – ‘ਕਰਨ’। ‘ਕਰਨ’ ਦਾ ਪੁੱਤਰ ਸੀ- ‘ਕੇਸਵ’। ‘ਕੇਸਵ’ ਦਾ ਪੁੱਤਰ ਸੀ- ‘ਚਾਡਾ’। ‘ਚਾਡੇ’ ਦਾ ਪੁੱਤਰ ਸੀ- ‘ਥਿਡਾ’।

‘ਥਿਡੇ’ ਦਾ ਪੁੱਤਰ ਸੀ- ‘ਮੌਲਾ’। ‘ਮੌਲੇ’ ਦਾ ਪੁੱਤਰ ਸੀ- ‘ਮੌਤਾ’। ‘ਮੌਤੇ’ ਦਾ ਪੁੱਤਰ ਸੀ – ‘ਬਹੋੜੂ’। ‘ਬਹੋੜੂ ਦਾ ਪੁੱਤਰ ‘ਸਾਵਣ ਨਾਇਕ’ ਸੀ। ‘ਸਾਵਣ ਨਾਇਕ’ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ ਸੀ। 1517 ਈਸਵੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਾਨਸਰੋਵਰ ਤੋਂ ਹੁੰਦਿਆਂ ਹੋਇਆਂ, ਲੇਹ ਲੱਦਾਖ ਤੋਂ ਲੰਘਦਿਆਂ ਮਟਨ (ਕਸ਼ਮੀਰ) ਰਾਹੀਂ ਹੁੰਦਿਆਂ ਹੋਇਆਂ ਗੁਜਰਾਤ (ਪਾਕਿਸਤਾਨ ) ਵੱਲ ਪਹੁੰਚ ਗਏ। ਇੱਕ ਗੁਜਰਾਤ ਭਾਰਤ ਵਿੱਚ ਹੈ ਅਤੇ ਦੂਜਾ ਗੁਜਰਾਤ ਪਾਕਿਸਤਾਨ ਵਿੱਚ ਹੈ।ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਹਵੇਲੀ ਉੱਤੇ ਝੰਡੇ ਝੂਲ ਰਹੇ ਸਨ। ਗੁਰੂ ਜੀ ਨੇ ਪੁੱਛਿਆ –

“ਇਹ ਧਵਜ ਕਿਸਦੇ ਝੂਲਦੇ ਹੈਨ”

ਜਵਾਬ ਮਿਲਿਆ-

“ਈਹਾਂ ਸਾਵਣ ਨਾਇਕ ਰੈਹਸੀ”

ਗੁਰੂ ਜੀ ਨੇ ਕਿਹਾ-

“ਇਨਾ ਅਮੀਰ ਐਨਾ ਧਨਾਢ, ਇਸ ਧਨ ਦਾ ਕੀ ਕਰਸੀ, ਨਾਲ ਆਈ ਤਾਂ ਇਕ ਵਸਤ ਨਾ ਜਾਸੀ”

ਗੁਰੂ ਸਾਹਿਬ, ਸਾਵਣ ਨਾਇਕ ਨੂੰ ਮਿਲਦੇ ਹਨ। ਕੲੀ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਇਸ ਮਿਲਣੀ ਨੂੰ ਸਾਊਥ ਅਫਰੀਕਾ ਦੇ ਇਕ ਸ਼ਹਿਰ ‘ਕੀਨੀਆ’ ਵਿੱਚ ਵੀ ਲਿਖਿਆ ਹੈ। ਸੋ, ਸਾਵਣ ਨਾਇਕ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਜਾਂਦਾ ਹੈ। ਸਿੱਖੀ ਨੂੰ ਧਾਰਨ ਕਰਕੇ ਉਹ ਪ੍ਰਚਾਰਕ ਵੀ ਬਣਦਾ ਹੈ।

‘ਸਾਵਣ ਨਾਇਕ’ ਦਾ ਪੁੱਤਰ ਸੀ – ‘ਬਾਬਾ ਅਰਥਾ”। ‘ਬਾਬੇ ਅਰਥੇ’ ਦਾ ਪੁੱਤਰ ਸੀ -“ਬਾਬਾ ਬੀਨਾ” । “ਬਾਬੇ ਬੀਨੇ” ਦਾ ਪੁੱਤਰ ਸੀ “ਬਾਬਾ ਦਾਸਾ”। ਬਾਬਾ ਦਾਸਾ ਜੀ ਗੁਰੂ ਰਾਮਦਾਸ ਜੀ ਵੇਲੇ ਇੱਕ ਪ੍ਰਚਾਰਕ ਅਤੇ ਇਕ ਮਸੰਦ ਵੀ ਸੀ।ਬਾਬਾ ਦਾਸਾ ਜੀ ਮੱਖਣ ਸ਼ਾਹ ਲੁਬਾਣਾ ਦੇ ਪਿਤਾ ਜੀ ਸਨ ਅਤੇ ਬਹੁਤ ਵੱਡੇ ਵਪਾਰੀ ਸਨ। ਬਹੁਤ ਵੱਡੇ ਵਪਾਰੀ ਅਤੇ ਧਨੀ ਹੋਣ ਦੇ ਨਾਤੇ ਉਹ ਗੁਰੂ ਰਾਮਦਾਸ ਜੀ ਦੇ ਸੇਵਕ ਵੀ ਸਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ 11ਵੀਂ ਪਉੜੀ ਵਿੱਚ ਜ਼ਿਕਰ ਕੀਤਾ ਹੈ ਕਿ ਉਹ ਗੁਰੂ ਸਾਹਿਬ ਦੇ ਮਸੰਦ ਸਿੱਖਾਂ ਵਿੱਚੋਂ ਸਨ।

“ਪੁਰਖੁ ਪਦਾਰਥ ਜਾਣੀਐ, ਤਾਰੂ ਭਾਰੂ ਦਾਸੁ ਦੁਆਰਾ “

ਭਾਈ ਤਾਰੂ ਜੀ, ਭਾਰੂ ਜੀ, ਦਾਸਾ ਜੀ ਅਤੇ ਹੋਰ ਗੁਰਸਿੱਖਾਂ ਦਾ ਨਾਮ ਵੀ ਇਸ ਵਾਰ ਵਿੱਚ ਆਉਂਦਾ ਹੈ।

ਮੱਖਣ ਸ਼ਾਹ ਲੁਬਾਣਾ ਦੇ ਪਿਤਾ ਭਾਈ ਦਾਸਾ ਜੀ ਗੁਰੂ ਰਾਮਦਾਸ ਜੀ ਦੇ ਮੁਖੀ ਸਿੱਖਾਂ ਵਿਚੋਂ ਇੱਕ ਸਨ। ਇਹ ਦੂਰ ਦੂਰਾਡੇ ਦੇਸ਼ਾਂ ਵਿੱਚ ਪ੍ਰਚਾਰ ਵੀ ਕਰਦੇ ਸਨ ਅਤੇ ਵਪਾਰ ਵੀ ਕਰਦੇ ਸਨ।ਭੱਟ ਵਹੀਆਂ ਅਨੁਸਾਰ ਮੱਖਣ ਸ਼ਾਹ ਲੁਬਾਣਾ ਦਾ ਜਨਮ 5 ਵੈਸਾਖ 1589 ਈਸਵੀ ਨੂੰ ਹੋਇਆ। ਜਦੋਂ ਮੱਖਣ ਸ਼ਾਹ ਲੁਬਾਣਾ ਆਪਣੇ ਪਿਤਾ ਜੀ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਉਸ ਸਮੇਂ ਇਹਨਾਂ ਦੀ ਉਮਰ 15 ਸਾਲ ਦੀ ਸੀ। ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿੱਚ  ਆਪ ਜੀ ਦੇ ਪਰਿਵਾਰ ਵਲੋਂ ਜੋ ਦਸਵੰਧ ਦੀ ਮਾਇਆ ਭੇਜੀ ਜਾਂਦੀ ਸੀ, ਇਹ ਆਪਣੇ ਹੱਥੀਂ  ਭੇਟ ਕਰਦੇ ਰਹੇ ਸਨ। ਜਦੋਂ ਮੱਖਣ ਸ਼ਾਹ ਲੁਬਾਣਾ ਦੇ ਪਿਤਾ ਜੀ 95 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਜਾਂਦੇ ਹਨ ਤਾਂ ਉਸ ਸਮੇਂ ਗੁਰੂ ਹਰਿਰਾਇ ਜੀ ਅਕਾਲ ਚਲਾਣੇ ਉੱਤੇ ਇਹਨਾਂ ਦੇ ਘਰ ਆਉਂਦੇ ਹਨ ਅਤੇ ਮੱਖਣ ਸ਼ਾਹ ਲੁਬਾਣਾ 4 ਮਹੀਨੇ ਗੁਰੂ ਹਰਿਰਾਇ ਜੀ ਦੇ ਦਰਸ਼ਨ ਦੀਦਾਰੇ ਕਰਦਾ ਹੈ।

ਭਾਈ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਪ੍ਰਤੀ ਬਹੁਤ ਸ਼ਰਧਾ ਅਤੇ ਵਿਸ਼ਵਾਸ ਰੱਖਣ ਵਾਲ਼ਾ ਸੀ ਅਤੇ ਗੁਰੂ ਘਰ ਦੀ ਹਰ ਪੱਖ ਤੋਂ ਜਾਣਕਾਰੀ ਵੀ ਰੱਖਦਾ ਸੀ।ਜੇ ਗੱਲ ਕਰੀਏ ਮੱਖਣ ਸ਼ਾਹ ਲੁਬਾਣਾ ਦੇ ਵਪਾਰ ਦੀ, ਉਸ ਸਮੇਂ ਇਹਨਾਂ ਦਾ ਵਪਾਰ ਬਹੁਤ ਵੱਡਾ ਸੀ। ਜੇ ਗੱਲ ਕਰੀਏ ਬੇੜਿਆਂ ਦੀ ਤਾਂ 200 ਦੇ ਲਗਪਗ ਮੱਖਣ ਸ਼ਾਹ ਲੁਬਾਣਾ ਦੇ ਬੇੜੇ ਚਲਦੇ ਸਨ ਅਤੇ ਕੲੀ ਸਮੁੰਦਰੀ ਜਹਾਜ਼ ਚਲਦੇ ਸਨ। ਕਿੰਨੇ ਹੀ ਗੱਡੇ, ਊਠਾਂ ਰਾਹੀਂ ਵਪਾਰ ਕੀਤਾ ਜਾਂਦਾ ਸੀ। ਮੱਖਣ ਸ਼ਾਹ ਲੁਬਾਣਾ ਇੱਕ ਬਹੁਤ ਵੱਡਾ ਵਪਾਰੀ ਸੀ।

ਹੁਣ ਗੱਲ ਕਰੀਏ ਮੱਖਣ ਸ਼ਾਹ ਲੁਬਾਣਾ ਦੇ ਜਹਾਜ਼ ਦੀ, ਕਿ ਇਹ ਜਹਾਜ਼ ਕੋਈ ਛੋਟਾ ਮੋਟਾ ਜਹਾਜ਼ ਨਹੀਂ ਸੀ। ਇਹ ਕੋਈ ਛੋਟੀ ਮੋਟੀ ਕਿਸ਼ਤੀ ਜਾਂ ਬੇੜਾ ਨਹੀਂ ਸੀ। ਇਹ ਉਹ ਬੇੜਾ ਸੀ ਜਿਸ ਵਿੱਚ ਲੋਕਾਂ ਦਾ ਮਾਲ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ।

 ਇਹ ਬੇੜਾ 1664 ਈਸਵੀ ਵਿੱਚ ਸਮੁੰਦਰੀ ਤੂਫ਼ਾਨ ਵਿੱਚ ਫ਼ਸ ਗਿਆ ਸੀ। ‘ ਸਰੂਪ ਸਿੰਘ ਕੋਸ਼ਿਸ਼’ ਲਿਖਦਾ ਹੈ ਕਿ ਇਹ ਬੇੜਾ ਤੇਨੂੰ ਦੇ ਭਵਰ ਵਿੱਚ ਫਸਿਆ ਸੀ। ਦੂਜੇ ਲਿਖਾਰੀ ‘ਪ੍ਰਿੰਸੀਪਲ ਸਤਿਬੀਰ ਸਿੰਘ’ ਜੀ ਆਪਣੀ ਕਿਤਾਬ ‘ਈਤੀ ਜਿਨ ਕਰੀ’ ਦੇ ਪੰਨਾ ਨੰਬਰ 47 ਉੱਤੇ ਇਸਨੂੰ ਸੂਰਤ ਦੀ ਬੰਦਰਗਾਹ ਉੱਤੇ ਦੱਸਦੇ ਹਨ।ਸੋ, ਇਸ ਉੱਤੇ ਅਜੇ ਹੋਰ ਖੋਜ ਦੀ ਲੋੜ ਹੈ।

ਮੱਖਣ ਸ਼ਾਹ ਲੁਬਾਣਾ ਦਾ ਬੇੜਾ ਸਮੁੰਦਰੀ ਤੂਫ਼ਾਨ ਵਿੱਚ ਫ਼ਸ ਜਾਂਦਾ ਹੈ। ਉਸ ਸਮੇਂ ਜਦੋਂ ਕੋਈ ਰਾਹ ਨਹੀਂ ਲੱਭਦਾ ਤਾਂ ਉਹ ਅਰਦਾਸ ਦਾ ਸਹਾਰਾ ਲੈਂਦੇ ਹਨ। ਮੱਖਣ ਸ਼ਾਹ ਲੁਬਾਣਾ ਦੀ ਉਮਰ ਹੁਣ 75 ਸਾਲ ਦੀ ਹੋ ਚੁੱਕੀ ਸੀ ਅਤੇ ਉਹ ਬਾਣੀ ਦੇ ਰਸੀਏ ਸਨ। ਉਹਨਾਂ ਨੂੰ ਅਰਦਾਸ ਉੱਤੇ ਭਰੋਸਾ ਸੀ।

“ਕਰ ਚਿਤ ਇਕਾਗਰ ਜਪ ਕੋ ਪੜ੍ਹਾ,

 ਪੁਨ ਸਤਿਗੁਰ ਜੀ ਕਾ ਕੀਆ ਧਿਆਨ।।

ਮਨ ਮਿਟੋ ਭਰਮ ਗੁਰ ਲੇਹਿ ਪਛਾਨ।।੧੨।।

 ( ਮਹਿਮਾ ਪ੍ਰਕਾਸ਼, ਸਾਖੀ ੩, ਮਹਲਾ ੯)

ਉਹਨਾਂ ਨੇ ਜਪੁਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਅਤੇ ਅਰਦਾਸ ਦੇ ਸਹਾਰੇ ਬੇੜਾ ਡੁੱਬਣ ਤੋਂ ਬਚ ਗਿਆ। ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਕੀਤੀ ਅਰਦਾਸ ਸੁਣੀ ਗੲੀ।

ਅੱਜ ਅਸੀਂ ਕਹਿ ਦਿੰਦੇ ਹਾਂ ਕਿ ਇਸ ਤਰ੍ਹਾਂ ਕਿਵੇਂ ਡੁੱਬਦਾ ਹੋਇਆ ਬੇੜਾ ਬੱਚ ਗਿਆ।ਸੋ, ਆਓ ਗੁਰਬਾਣੀ ਦਾ ਸਹਾਰਾ ਲਈਏ। ਅਰਦਾਸ ਤੇ ਭਰੋਸਾ ਕਰੀਏ

“ਤੀਨੇ ਤਾਪ ਨਿਵਾਰਣਹਾਰਾ, ਦੁਖ ਹੰਤਾ ਸੁਖ ਰਾਸਿ।।

ਤਾ ਕਉ ਬਿਘਨੁ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸਿ।।”

ਤਿੰਨੇ ਤਾਪ ਆਧਿ, ਬਿਆਧਿ ਅਤੇ ਉਪਾਧਿ। ਜਦੋਂ ਅਸੀਂ ਭਰੋਸਾ ਕਰਕੇ ਅਰਦਾਸ ਕਰੀਏ ਤਾਂ ਤਨ ਦੇ, ਮਨ ਦੇ ਅਤੇ ਬਾਹਰਲੇ ਦੁੱਖ ਸਾਰੇ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬ ਅਰਦਾਸ ਹੀ ਤਾਂ ਸੁਣਦੇ ਹਨ-

ਆਸਾ ਮਹਲਾ ੫

“ਅਪੁਨੇ ਸੇਵਕ ਕੀ ਆਪੈ ਰਾਖੈ, ਆਪੇ ਨਾਮੁ ਜਪਾਵੈ।।

ਜਹ ਜਹ ਕਾਜ ਕਿਰਤਿ ਸੇਵਕ ਕੀ, ਤਹਾ ਤਹਾ ਉਠਿ ਧਾਵੈ।।

ਸੇਵਕ ਕਉ ਨਿਕਟੀ ਹੋਇ ਦਿਖਾਵੈ।।

ਜੋ ਜੋ ਕਹੈ ਠਾਕੁਰ ਪਹਿ ਸੇਵਕੁ, ਤਤਕਾਲ ਹੋਇ ਆਵੈ”

ਜਦੋਂ ਸੇਵਕ ਸੱਚੇ ਮਨ ਨਾਲ ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਉਸੇ ਸਮੇਂ ਅਰਦਾਸ ਸੁਣੀ ਜਾਂਦੀ ਹੈ। ਦੂਰ ਬੈਠਿਆਂ ਅਰਦਾਸ ਕਿਵੇਂ ਸੁਣੀ ਜਾ ਸਕਦੀ ਹੈ। ਬਾਣੀ ਵਿੱਚ ਲਿਖਿਆ ਹੈ-

“ਜੈਸੀ ਗਗਨਿ ਫਿਰੰਤੀ,ਊਡਤੀ ਕਪਰੇ ਬਾਗ਼ੇ ਵਾਲੀ।।

ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ।।

ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ, ਗੁਰੁ ਸਿਖ ਰਖੈ ਜੀਅ ਨਾਲੀ।।

ਜਿਵੇਂ ਕੂੰਜ ਆਪਣੇ ਬੱਚਿਆਂ ਨੂੰ ਕਿੰਨੇ ਕਿਲੋਮੀਟਰ ਦੂਰ ਛੱਡ ਕੇ ਆਪ ਚੋਗਾ ਚੁੱਗਦੀ ਹੈ। ਆਪਣੇ ਬੱਚਿਆਂ ਦੀ ਪਾਲਣਾ ਕਰਦੀ ਹੈ। ਇਵੇਂ ਹੀ ਗੁਰੂ ਵੀ ਆਪਣੇ ਸਿੱਖ ਦੀ ਪ੍ਰਤਿਪਾਲਣਾ ਕਰਦਾ ਹੈ।

“ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ।।

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿ਼ਮਰਨੁ ਕਰਿਆ।।”

ਕੂੰਜ ਸਾਈਬੇਰੀਆ ਤੋਂ 8 ਹਜਾਰ ਕਿਲੋਮੀਟਰ ਉੱਡ  ਕੇ ਇੰਡੀਆ ਆਉਂਦੀ ਹੈ ਅਤੇ ਇੱਥੇ ਚੋਗਾ ਚੁਗਦੀ ਹੈ । ਉੱਥੇ 8ਹਜਾਰ ਕਿਲੋਮੀਟਰ ਦੂਰ ਬੈਠੇ ਆਪਣੇ ਬੱਚਿਆ਼਼ਂ ਨੂੰ ਪਾਲ ਲੈਂਦੀ ਹੈ। ਬਾਣੀਂ ਅਨੁਸਾਰ-

“ਕੁੰਮੀ  ਜਲ ਮਾਹਿ, ਤਨ ਤਿਸੁ ਬਾਹਰਿ

ਪੰਖ ਖੀਰੁ ਤਿਨ ਨਾਹੀ”

ਭਾਵ ਕੁੰਮੀ ਪਾਣੀ ਵਿੱਚ ਹੈ ਅਤੇ ਆਪਣੇ ਅੰਡੇ ਬਾਹਰ ਦਿੰਦੀ ਹੈ। ਨਾ ਉਹਦੇ ਬੱਚਿਆਂ ਕੋਲ ਉੱਡ ਕੇ ਆਉਣ ਲੲੀ ਪੰਖ ਹਨ, ਨਾ ਦੁੱਧ ਹੈ। ਕੁੰਮੀ ਪਾਣੀ ਵਿੱਚ ਧਿਆਨ  ਲਗਾ ਕੇ ਆਪਣੇ ਬੱਚਿਆਂ ਨੂੰ ਅੰਡਿਆਂ ਵਿੱਚੋਂ ਬਾਹਰ ਕੱਢਦੀ ਹੈ। ਉਸਦੇ ਬੱਚੇ ਵਾਪਸ ਆ ਕੇ ਆਪਣੀ ਮਾਂ ਨੂੰ ਮਿਲ ਪੈਂਦੇ ਹਨ। ਜੇ ਕੂੰਜ ਦੂਰ ਬੈਠੀ ਆਪਣੇ ਬੱਚਿਆਂ ਨੂੰ ਬਚਾ ਸਕਦੀ ਹੈ, ਜੇ ਕੁੰਮੀ ਪਾਣੀ ਵਿੱਚ ਰਹਿੰਦਿਆਂ ਆਪਣੇ  ਬੱਚਿਆਂ ਨੂੰ ਬਚਾ ਸਕਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਬਕਾਲੇ ਵਿਖੇ ਬੈਠਿਆਂ ਮੱਖਣ ਸ਼ਾਹ ਲੁਬਾਣਾ ਦਾ ਡੁੱਬਦਾ ਬੇੜਾ ਕਿਉਂ ਨਹੀਂ ਬਚਾ ਸਕਦੇ। 
ਜਦੋਂ ਮੱਖਣ ਸ਼ਾਹ ਲੁਬਾਣਾ ਜੀ ਦਾ ਬੇੜਾ ਡੁੱਬਣ ਲਗਦਾ ਹੈ ਤਾਂ ਉਹ ਗੁਰੂ ਅੱਗੇ ਅਰਦਾਸ ਕਰਦਾ ਹੈ-

“ਕਰਿ ਚਿਤ ਇਕਾਗਰ ਜਪ ਕੋ ਪੜ੍ਹਾ,

ਪੁਨਿ ਸਤਿਗੁਰੁ ਜੀ ਕਾ ਕੀਆ ਧਿਆਨ”

ਉਹ ਅਰਦਾਸ ਕਰਦੇ ਹੋਏ ਕਹਿੰਦਾ ਹੈ ਕਿ ਗੁਰੂ ਸਾਹਿਬ, ਜੇ ਮੇਰਾ ਬੇੜਾ ਹੀ ਡੁੱਬ ਗਿਆ ਭਾਵ ਜੇ ਮੇਰਾ ਕਾਰੋਬਾਰ ਹੀ ਡੁੱਬ ਗਿਆ ਤਾਂ ਮੈਂ ਗੁਰੂ ਘਰ ਦਸਵੰਧ ਦੀ ਮਾਇਆ ਕਿਵੇਂ ਲੈ ਕੇ ਆਵਾਂਗਾ। ਗੁਰੂ ਸਾਹਿਬ , ਤੁਸੀਂ ਮੇਰੇ ਇਸ ਡੁੱਬਦੇ ਹੋਏ ਬੇੜੇ ਨੂੰ ਬਚਾਓ।। ਜਿਹੜੀ ਦਸਵੰਧ ਦੀ ਮਾਇਆ ਮੇਰੇ ਪੁਰਖਾਂ ਤੋਂ ਚਲੀ ਆਉਂਦੀ ਹੈ, ਤਾਂ ਹੀ ਮੈਂ ਉਹ ਮਾਇਆ ਆਪ ਜੀ ਦੇ ਦਰਬਾਰ ਵਿੱਚ ਭੇਟਾ ਕਰ ਸਕਾਂਗਾ। ਮੱਖਣ ਸ਼ਾਹ ਲੁਬਾਣਾ ਜੀ ਨੇ ਕੋਈ ਸੁੱਖਣਾ ਨਹੀਂ ਸੁੱਖੀ ਸੀ।
। ਸੋ, ਮੱਖਣ ਸ਼ਾਹ ਲੁਬਾਣਾ ਦਾ ਬੇੜਾ ਡੁੱਬਣ ਤੋਂ ਬਚ ਜਾਂਦਾ ਹੈ। ਬਾਅਦ ਵਿੱਚ ਇਹ ਦਿੱਲੀ ਆਉਂਦੇ ਹਨ ਅਤੇ ਇਹਨਾਂ ਨੂੰ ਪਤਾ ਲਗਦਾ ਹੈ ਕਿ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤਿ ਸਮਾ ਚੁੱਕੇ ਹਨ ਅਤੇ ਉਹ ਬਚਨ ਕਰ ਚੁੱਕੇ ਹਨ-‘ਬਾਬਾ ਬਕਾਲੇ’। ਮੱਖਣ ਸ਼ਾਹ ਲੁਬਾਣਾ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਅਤੇ 500 ਸ਼ਸ਼ਤਰਧਾਰੀ  ਸੂਰਮੇ (ਜੋ ਕਿ ਹਮੇਸ਼ਾ ਇਹਨਾਂ ਦੇ ਨਾਂ ਨਾਲ ਰਹਿੰਦੇ ਸਨ) ਨਾਲ ਲੈ ਕੇ 8 ਅਕਤੂਬਰ 1664 ਈਸਵੀ ਨੂੰ ਬਾਬਾ ਬਕਾਲੇ ਵਿਖੇ ਪਹੁੰਚ ਜਾਂਦੇ ਹਨ। ਇਹਨਾਂ ਨਾਲ਼ ਪਤਨੀ ਸੁਲਜੋਈ ਜੀ ਅਤੇ 3 ਪੁੱਤਰ- ਭਾਈ ਖ਼ੁਸ਼ਹਾਲਾ ਜੀ, ਭਾਈ ਚੰਦੂ ਲਾਲ ਜੀ, ਭਾਈ ਲਾਲ ਚੰਦ ਜੀ ਅਤੇ ਹੋਰ ਬਹੁਤ ਸੰਗਤ ਸੀ। ਜਿੱਥੇ ਅੱਜ ਗੁਰਦੁਆਰਾ ਛਾਉਣੀ ਸਾਹਿਬ ਹੈ, ਉੱਥੇ ਇਹ ਆ ਕੇ ਡੇਰਾ ਲਾਉਂਦੇ ਹਨ।

ਜਦੋਂ ਇਹ ਗੁਰੂ ਦੀ ਭਾਲ ਵਿੱਚ ਨਿਕਲਦੇ ਹਨ ਤਾਂ ਇਹ ਦੇਖਦੇ ਹਨ ਕਿ ਬਾਬਾ ਬਕਾਲੇ ਵਿਖੇ ਹੋਰ ਵੀ ਕਈ ਨਕਲੀ ਗੁਰੂ ਆਪਣੀਆਂ ਮੰਜੀਆਂ ਲਾ ਕੇ ਬੈਠੇ ਸਨ। ਮੱਖਣ ਸ਼ਾਹ ਲੁਬਾਣਾ ਜਿਸ ਕੋਲ ਵੀ ਗੲੇ ਤਾਂ ਇਹਨਾਂ ਨੂੰ ਲਗਿਆ ਕਿ ਗੁਰੂ ਤਾਂ ਦਾਤਾ ਹੈ ਪਰ ਇਹ ਸਭ ਤਾਂ ਮੰਗਤੇ ਹਨ। ਸਾਰੇ ਨਕਲੀ ਗੁਰੂ ਆਪਣੇ ਆਪ ਨੂੰ ਗੁਰੂ ਕਹਿਣ ਦੀ ਕੋਸ਼ਿਸ਼ ਕਰਦੇ ਸਨ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ-

“ਜਿਨ ਹਰਿ ਪਾਇਓ ਤਿਨਹਿ ਛੁਪਾਇਓ”

 ਗੁਰੂ ਤਾਂ ਸਭ ਦੇ ਅੰਦਰ ਦੀ ਗੱਲ ਜਾਣਦਾ ਹੈ

“ਘਟ ਘਟ ਕੇ ਅੰਤਰ ਕੀ ਜਾਨਤ,

ਭਲੇ ਬੁਰੇ ਕੀ ਪੀਰ ਪਛਾਨਤ”

ਇੱਥੇ ਤਾਂ ਸਾਰੇ ਗੁਰੂਆਂ ਦੇ ਚੇਲੇ ਆਪੋ ਆਪਣੇ ਦਰਬਾਰ ਵਿੱਚ ਲੈ ਕੇ ਜਾ ਰਹੇ ਸਨ। ਮੱਖਣ ਸ਼ਾਹ ਲੁਬਾਣਾ ਨੇ ਸਾਰੇ ਗੁਰੂਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਕੲੀ ਇਤਿਹਾਸਕਾਰਾਂ ਨੇ 5-5 ਮੋਹਰਾਂ ਵੀ ਲਿਖਿਆ ਹੈ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ ਮੇਰੇ ਇਸ ਝੂਠ ਨੂੰ ਸੱਚਾ ਗੁਰੂ ਹੀ ਦੱਸ ਸਕਦਾ ਹੈ। ਧੀਰ ਮੱਲ ਦੇ ਚੇਲਿਆਂ ਨੇ ਤਾਂ ਹੱਦ ਹੀ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਧੀਰ ਮੱਲ ਹੀ ਸਮੱਰਥ ਗੁਰੂ ਹੈ। ਇਹੀ ਸਭ ਤੋਂ ਵੱਡਾ ਗੁਰੂ ਹੈ।ਧੀਰ ਮੱਲ ਕੋਲ਼ ਆਦਿ ਗ੍ਰੰਥ ਸਾਹਿਬ ਹੈ। ਆਓ ਸੱਚੇ ਗੁਰੂ ਕੋਲ ਆਓ।

ਮੱਖਣ ਸ਼ਾਹ ਲੁਬਾਣਾ ਧੀਰ ਮੱਲ ਦੇ ਡੇਰੇ ਵੀ ਗਿਆ। ਆਦਿ ਗ੍ਰੰਥ ਸਾਹਿਬ ਨੂੰ ਨਮਸਕਾਰ ਵੀ ਕੀਤੀ। ਧੀਰ ਮੱਲ ਦੇ ਅੱਗੇ ਵੀ ਮੱਥਾ ਟੇਕਿਆ਼ ਪਰ ਤੱਸਲੀ ਨਾ ਹੋਈ। ਫ਼ਿਰ ਇਹ ਆਪਣੇ ਡੇਰੇ ਵਾਪਸ ਆ ਗਿਆ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨ ਅਟੱਲ ਹਨ। ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਗਰਮ ਹੋ ਸਕਦਾ ਹੈ, ਚਲਦੀ ਹੋਈ ਹਵਾ ਰੁਕ ਸਕਦੀ ਹੈ, ਪਹਾੜ ਆਪਣੀ ਜਗ੍ਹਾ ਬਦਲ ਸਕਦੇ ਹਨ ਪਰ ਗੁਰੂ ਦੇ ਬਚਨ ਇੱਧਰ-ਉਧੱਰ ਨਹੀਂ ਹੋ ਸਕਦੇ। ਇਸਨੇ 9 ਅਕਤੂਬਰ 1664 ਈਸਵੀ ਨੂੰ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਾਅਦ  ਫਿਰ ਅਰਦਾਸ ਕੀਤੀ ਕਿ ਗੁਰੂ ਸਾਹਿਬ ਤੁਸੀਂ ਤਾਂ ਸਾਰਿਆਂ ਦੇ ਅੰਦਰ ਦੀ ਗੱਲ ਜਾਣਦੇ ਹੋ।

“ਘਟ ਘਟ ਕੇ ਅੰਤਰ ਕੀ ਜਾਨਤ

ਭਲੇ ਬੁਰੇ ਕੀ ਪੀਰ ਪਛਾਨਤ”

ਭਾਵ ਗੁਰੂ ਸਾਹਿਬ, ਤੁਸੀਂ ਹੀ ਕੋਈ ਮਾਰਗ ਦਿਖਾਓ। ਸੰਗਤਾਂ ਗੁਮਰਾਹ ਹੋ ਰਹੀਆਂ ਹਨ। ਇਹ ਜਦੋਂ ਆਪਣੇ ਡੇਰੇ ਤੋਂ ਬਾਹਰ ਨਿਕਲੇ ਤਾਂ ਧੀਰ ਮੱਲ ਦੇ ਭੇਜੇ ਹੋਏ  ਮਸੰਦ ਪਹਿਲਾਂ ਤੋਂ ਹੀ ਇਸਦੇ ਡੇਰੇ ਦੇ ਬਾਹਰ ਖੜ੍ਹੇ ਸਨ ਅਤੇ ਕਹਿੰਦੇ ਸਨ ਕਿ ਆਓ ਅਸੀਂ ਤੁਹਾਨੂੰ ਲੈਣ ਲੲੀ ਆਏ ਹਾਂ। ਗੁਰੂ ਜੀ ਤੁਹਾਨੂੰ ਯਾਦ ਕਰ ਰਹੇ ਹਨ।

ਹੋਰ ਵੀ ਕਾਫੀ ਸੰਗਤਾਂ ਇਕੱਤਰ ਹੋ ਚੁਕੀਆਂ ਸਨ। ਉਸ ਸਮੇਂ ਮੱਖਣ ਸ਼ਾਹ ਲੁਬਾਣਾ ਨੇ ਕਿਸੇ ਨੂੰ ਪੁੱਛਿਆ ਕੀ ਇੱਥੇ ਹੋਰ ਵੀ ਕੋਈ ਹੈ, ਹੋਰ ਵੀ ਕੋਈ ਸੋਢੀ ਹੈ? । ਕਿਸੇ ਇੱਕ ਨੇ ਦੱਸਿਆ ਕਿ  ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੀ ਮਾਤਾ ਨਾਨਕੀ ਜੀ , ਭਾਈ ਮਹਿਰਾ ਜੀ ਦੇ ਘਰ ਹਨ, ਉਹ ਵੀ ਇੱਥੇ ਰਹਿੰਦੇ ਹਨ। ਧੀਰ ਮੱਲ ਦੇ ਮਸੰਦਾਂ ਨੇ, ਮੱਖਣ ਸ਼ਾਹ ਲੁਬਾਣਾ ਨੂੰ ਉਧਰ ਜਾਣ ਤੋਂ ਰੋਕਿਆ ਪਰ ਮੱਖਣ ਸ਼ਾਹ ਲੁਬਾਣਾ ਸਮਝ ਚੁੱਕੇ ਸਨ। ਇਹ ਜਦੋਂ ਭਾਈ ਮਹਿਰਾ ਜੀ ਦੇ ਘਰ ਗੲੇ ਤਾਂ ਉੱਥੇ ਉਹੀ ਜਾਣੇ ਪਛਾਣੇ ਸਿੱਖਾਂ ਨੂੰ ਦੇਖਿਆ ਜਿਹਨਾਂ ਨੂੰ ਇਹ ਪਹਿਲਾਂ ਵੀ ਮਿਲ ਚੁੱਕੇ ਸਨ ਜਦੋਂ ਮੱਖਣ ਸ਼ਾਹ ਲੁਬਾਣਾ ਗੁਰੂ ਹਰਿਗੋਬਿੰਦ ਜੀ ਕੋਲ ਆਉਂਦੇ ਰਹੇ ਸਨ। ਬਾਬਾ ਗੁਰਦਿੱਤਾ ਜੀ, ਭਾਈ ਦਰਗਾਹ ਮੱਲ ਜੀ, ਭਾਈ ਗੜੀਆ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇ ਸਿੱਖ ਵੀ ਉੱਥੇ ਮੌਜੂਦ ਸਨ। ਜਦੋਂ ਮੱਖਣ ਸ਼ਾਹ ਲੁਬਾਣਾ ਸਿਪਾਹੀਆਂ ਦੇ ਨਾਲ ਠਾਠ-ਬਾਠ ਨਾਲ ਅੱਗੇ ਗੲੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਇਸਨੂੰ ਮਨ੍ਹਾਂ ਕਰ ਦਿੱਤਾ ਕਿ ਭਾਈ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ। ਇਹ ਸਮਝ ਗਿਆ ਅਤੇ ਇਸਨੇ ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਹੱਸ ਪਏ। ਅਤੇ ਕਿਹਾ-

“ਸੁਨ ਸਿਖ ਡੁਬਦੀ ਨਾਉ ਤੁਮ, ਹਮ ਕੰਢੇ ਦੀਨ ਲਗਾਇ,

ਕੰਧੇ ਮੁਹਿ ਆਸੀ ਲਗੀ, ਕਿਉਂ ਪੂਜਾ ਰਖੋ ਦੁਰਾਇ।।”

ਜਦੋਂ ਇਸਨੇ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਬਚਨ ਕੀਤੇ-

“ਗੁਰੂ ਘਰ ਕੀ ਜੋ ਅਹੈ ਉਪਾਇਨ,ਸੋ ਦੀਜਹਿ ਕਹਿ ਰਾਖਹੁ ਆਇਨ।।

ਅਰ ਦਸੌਂਧ ਗੁਰ ਕੋ ਹੈ ਜੈਤਾ, ਅਰਪਨਿ ਦਰਬ ਕਰਹੁ ਅਬਿ ਤੇਤਾ।।”

“ਜਿਨ ਮਨਿ ਹੋਰ  ਮੁਖਿ ਹੋਰ, ਸੇ ਕਾਂਡੇ ਕਚਿਆ”

ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਤੇਰਾ ਬੇੜਾ ਡੁੱਬ ਰਿਹਾ ਸੀ ਤਾਂ ਉਦੋਂ ਤੂੰ ਅਰਦਾਸ ਕੁਝ ਹੋਰ ਕੀਤੀ ਸੀ ਪਰ ਇੱਥੇ ਕੁਝ ਹੋਰ ਦੇ ਰਿਹਾ ਹੈਂ। ਮੱਖਣ ਸ਼ਾਹ ਲੁਬਾਣਾ ਹੁਣ ਸਭ ਸਮਝ ਗਿਆ ਸੀ। ਮੱਖਣ ਸ਼ਾਹ ਲੁਬਾਣਾ ਅਤੇ ਇਸ ਦੇ ਸਾਰੇ ਪਰਿਵਾਰ ਨੇ ਉਸੀ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਕੁਝ ਦੇਰ ਬੈਠਣ ਅਤੇ ਬਚਨ ਬਿਲਾਸ ਕਰਨ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਕੋਠੇ ਤੇ ਚੜ੍ਹ ਗਿਆ ਅਤੇ ਪੱਲੂ ਫੇਰ ਕੇ ਕਿਹਾ-

“ਗੁਰੂ ਲਾਧੋ ਰੇ, ਗੁਰੂ ਲਾਧੋ ਰੇ”

ਭਾਵ ਸੰਗਤ ਜੀ, ਗੁਮਰਾਹ ਨਾ ਹੋਣਾ। ਅਸਲੀ ਗੁਰੂ ਲੱਭ ਗਿਆ ਹੈ। ਇਹ ਸਾਰੇ ਦਾਵੇਦਾਰ ਝੂਠੇ ਗੁਰੂ ਹਨ। ਅਸਲੀ ਗੁਰੂ ਤੇਗ ਬਹਾਦਰ ਜੀ ਇੱਥੇ ਬੈਠੇ ਹਨ। ਜਿਹੜੇ ਝੂਠੇ ਗੁਰੂ ਮੰਜੀਆਂ ਲਾ ਕੇ ਬੈਠੇ ਸਨ, ਉਹਨਾਂ ਨੂੰ ਵੀ ਪਤਾ ਲਗ ਗਿਆ ਕਿ ਸੰਗਤਾਂ ਅੱਗੇ ਸੱਚ ਸਾਹਮਣੇ ਆ ਗਿਆ ਹੈ। ਉਹ ਵੀ ਸਾਰੇ ਉੱਠ ਕੇ ਦੌੜ ਗਏ। ਸਿਰਫ਼ ਧੀਰ ਮੱਲ ਹੀ ਰਹਿ ਗਿਆ।
ਜਦੋਂ ਧੀਰਮੱਲ ਨੂੰ ਪਤਾ ਲਗਿਆ ਕਿ ਮੇਰੇ ਹੱਥੋਂ ਹੁਣ ਬਾਜੀ ਚਲੀ ਗੲੀ ਹੈ, ਤਾਂ ਉਸਨੇ ਆਪਣੇ ਮਸੰਦਾਂ ਨਾਲ ਮਿਲ ਕੇ ਗੱਲ ਕੀਤੀ। ਮਸੰਦਾਂ ਨੇ ਉਸਨੂੰ ਭੜਕਾਇਆ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜਾ ਤਾਂ ਤੂੰਂ ਰਹਿ ਸਕਦਾ ਹੈ ਜਾਂ ਗੁਰੂ ਤੇਗ ਬਹਾਦਰ ਜੀ। ਆਖਿਰ ਧੀਰਮੱਲ ਵਲੋਂ ਗੁਰੂ ਤੇਗ ਬਹਾਦਰ ਜੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗੲੀ। ਸੋ, ਧੀਰਮੱਲ ਨੇ 25 ਬੰਦੂਕਧਾਰੀ ਗੁਰੂ ਤੇਗ ਬਹਾਦਰ ਜੀ ਉੱਤੇ ਹਮਲਾ ਕਰਨ ਲੲੀ ਭੇਜੇ। ਇਹਨਾਂ ਨੇ ਜਾ ਕੇ ਰੌਲਾ ਪਾਇਆ ਤਾਂ ਸੰਗਤ ਇਧਰ ਉਧਰ ਭੱਜਣ ਲੱਗੀ। ਇਹ ਗੁਰੂ ਘਰ ਵਿੱਚ ਆਈਆਂ ਹੋਈਆਂ ਵਸਤਾਂ ਨੂੰ ਲੁੱਟਣ ਲੱਗੇ। ਉਸ ਸਮੇਂ ਸੀ਼ਹੇਂ ਮਸੰਦ  ਨੇ ਗੁਰੂ ਤੇਗ ਬਹਾਦਰ ਜੀ ਉੱਤੇ ਨਿਸ਼ਾਨਾ ਸਾਧ ਕੇ ਗੋਲੀ ਮਾਰ ਦਿੱਤੀ। ਇਹ ਅਕਾਲ ਪੁਰਖ ਦੀ ਮਿਹਰ ਸੀ ਕਿ ਗੁਰੂ ਸਾਹਿਬ ਥੋੜ੍ਹਾ ਪਰ੍ਹੇ ਖੜ੍ਹੇ ਸਨ ਅਤੇ ਉਹ ਗੋਲੀ ਗੁਰੂ ਤੇਗ ਬਹਾਦਰ ਜੀ ਦੇ ਮੱਥੇ ਨੂੰ ਛੂਹ ਕੇ ਲੰਘ ਗਈ। ਕੲੀ ਵਿਦਵਾਨਾਂ ਨੇ ਲਿਖਿਆ ਹੈ ਕਿ ਗੋਲੀ ਮੋਢੇ ਨੂੰ ਛੂਹ ਕੇ ਲੰਘਦੀ ਹੈ।

ਗੁਰੂ ਤੇਗ ਬਹਾਦਰ ਜੀ ਇਸ ਹਮਲੇ ਤੋਂ ਬਚ ਜਾਂਦੇ ਹਨ। ਧੀਰਮੱਲ , ਗੁਰੂ ਸਾਹਿਬ ਨੂੰ ਕਾਫੀ ਬੁਰੇ ਅਤੇ ਭੱਦੇ ਸ਼ਬਦ ਬੋਲਦਾ ਹੈ। ਜਦੋਂ ਗੋਲੀ ਚਲਾਈ ਗੲੀ ਸੀ ਤਾਂ ਮਾਤਾ ਨਾਨਕੀ ਜੀ ਸ਼ੇਰਾਂ ਵਾਂਗ ਅੱਗੇ ਆ ਕੇ ਧੀਰਮੱਲ ਨੂੰ ਕਹਿਣ ਲੱਗੇ ,” ਜੇ ਤੇਰੇ ਵਿੱਚ ਹਿੰਮਤ ਹੈ ਤਾਂ ਮੇਰੇ ਪੁੱਤਰ ਨਾਲ਼ ਸਾਹਮਣੇ ਆ ਕੇ ਮੁਕਾਬਲਾ ਕਰ। ਫੇਰ ਤੂੰ ਮੇਰੇ ਪੁੱਤਰ ਦੀ ਬਹਾਦਰੀ ਵੇਖੀਂ। ਇਹਨੂੰ ਤੇਗ ਦੇ ਧਨੀ ਕਹਿੰਦੇ ਹਨ। ਜੇ ਤੇਰੇ ਬੰਦਿਆਂ ਵਿੱਚ ਹਿੰਮਤ ਹੈ ਤਾਂ ਪਿਛੋਂ ਹਮਲਾ ਨਾ ਕਰੋ। ਸਾਹਮਣੇ ਆ ਕੇ ਮੈਦਾਨ-ਏ-ਜੰਗ ਵਿੱਚ ਲੜੋ।

ਉਸ ਸਮੇਂ ਮਾਤਾ ਨਾਨਕੀ ਜੀ ਦੇ ਆਉਣ ਕਰਕੇ ਬਾਕੀ ਸਿੱਖ ਜਦੋਂ ਸੰਭਲੇ ਉਦੋਂ ਤੱਕ ਧੀਰਮੱਲ ਦੇ ਬੰਦੇ ਗੁਰੂ ਦਰਬਾਰ ਵਿੱਚ ਆਈਆਂ ਹੋਈਆਂ ਕੀਮਤੀ ਤੋਂ ਕੀਮਤੀ ਭੇਟਾਵਾਂ ਲੈ ਕੇ ਭੱਜ ਗਏ। ਇਹਨਾਂ ਭੇਟਾਵਾਂ ਵਿੱਚ ਕੲੀਆਂ ਨੇ ਘੋੜੇ, ਕੲੀਆਂ ਨੇ ਸ਼ਸ਼ਤਰ ਲਿਆਂਦੇ ਸਨ ਅਤੇ ਕੲੀਆਂ ਨੇ ਮਾਇਆ ਅਰਪਨ ਕੀਤੀ ਸੀ, ਇਹ ਸਭ ਲੈ ਕੇ ਸਿਪਾਹੀ ਧੀਰਮੱਲ ਦੇ ਡੇਰੇ ਚਲੇ ਗੲੇ।

ਪਿਛੋਂ ਇੱਕ ਸਿੱਖ ਨੇ ਜਾ ਕੇ ਮੱਖਣ ਸ਼ਾਹ ਲੁਬਾਣਾ ਦੀ ਛਾਉਣੀ ਵਿੱਚ ਜਾ ਕੇ ਸਾਰਾ ਇਤਿਹਾਸ ਸੁਣਾਇਆ। ਮੱਖਣ ਸ਼ਾਹ ਲੁਬਾਣਾ ਨੂੰ ਜਦੋਂ ਪਤਾ ਲੱਗਾ ਤਾਂ ਉਸ ਤੋਂ ਗੁਰੂ ਘਰ ਦੀ ਬੇਅਦਬੀ ਨਾ ਸਹਿਣ ਹੋਈ ਅਤੇ ਉਸਨੇ ਆਪਣੇ 500  ਸ਼ਸ਼ਤਰਧਾਰੀ ਸੂਰਮਿਆਂ ਨੂੰ ਨਾਲ਼ ਲੈ ਕੇ ਧੀਰਮੱਲ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ। ਉਸਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਉਹਨਾਂ ਦੇ ਸਾਰੇ ਸ਼ਸ਼ਤਰ ਬੰਦੂਕਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਫਿਰ ਇਹ ਧੀਰਮੱਲ ਦੀਆਂ ਮੁਸ਼ਕਾਂ ਬੰਨ੍ਹ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵੱਲ ਚਲ ਪੲੇ। ਧੀਰਮੱਲ ਨੇ ਮੱਖਣ ਸ਼ਾਹ ਲੁਬਾਣਾ ਅੱਗੇ ਬੇਨਤੀਆਂ ਕੀਤੀਆਂ ਕਿ ਮੈਂ ਗੁਰੂ ਪੋਤਰਾ ਹਾਂ, ਮੈਨੂੰ ਇਸ ਤਰੀਕੇ ਨਾਲ ਬੰਨ੍ਹ ਕੇ ਨਾ ਲੈ ਕੇ ਜਾਓ।ਉਸ ਸਮੇਂ ਮੱਖਣ ਸ਼ਾਹ ਲੁਬਾਣਾ ਵਲੋਂ ਕੁਝ ਨਰਮੀ ਵਿਖਾਈ ਗੲੀ ਅਤੇ ਬੰਦਿਆਂ ਦੇ ਘੇਰੇ ਵਿੱਚ ਧੀਰਮੱਲ ਨੂੰ ਲਿਆ ਕੇ ਗੁਰੂ ਤੇਗ ਬਹਾਦਰ ਜੀ ਕੋਲ ਹਾਜ਼ਿਰ ਕੀਤਾ ਗਿਆ। ਮੱਖਣ ਸ਼ਾਹ ਲੁਬਾਣਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਤੁਸੀਂ ਇਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੋ।ਉਸ ਸਮੇਂ ਵੈਰਾਗ ਦੀ ਮੂਰਤ ਅਤੇ ਸ਼ਾਂਤ ਚਿਤ ਵਿੱਚ ਬੈਠੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ-

“ਭਲੋ ਧੀਰ ਮੱਲ ਧੀਰ ਜੀ,

ਭਲੋ ਧੀਰ ਮੱਲ ਧੀਰ”

ਭਾਵ ਧੀਰਮੱਲ ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ।। ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਵੀ ਫੁਰਮਾਉਂਦੇ ਹਨ-

“ਮਿਠ ਬੋਲੜਾ ਜੀ, ਹਰਿ ਸਜਣੁ ਸੁਆਮੀ ਮੋਰਾ,

ਹਉ ਸੰਮਲਿ ਥਕੀ ਜੀ, ਓਹੁ ਕਦੇ ਨ ਬੋਲੈ ਕਉਰਾ,

ਕਉੜਾ ਬੋਲਿ ਨ ਜਾਣੈ ਪੂਰਨ ਭਗਵਾਨੈ,

ਅਉਗਣ ਕੋ ਨ ਚਿਤਾਰੇ”

ਜਦੋਂ ਧੀਰਮੱਲ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ ਤਾਂ ਗੁਰੂ ਸਾਹਿਬ ਨੇ ਉਸਨੂੰ ਬਖ਼ਸ਼ ਦਿੱਤਾ-

“ਜੋ ਸਰਣਿ ਆਵੈ ਤਿਸੁ ਕੰਠਿ ਲਾਵੈ,

ਇਹੁ ਬਿਰਦੁ ਸੁਆਮੀ ਸੰਦਾ”

ਗੁਰੂ ਸਾਹਿਬ ਨੇ ਬਚਨ ਕੀਤੇ-

“ਕਾਮੁ ਕ੍ਰੋਧੁ ਕਾਇਆ ਕਉ ਗਾਲੈ,

ਜਿਉ ਕੰਚਨ ਸੋਹਾਗਾ ਢਾਲੈ”

ਭਾਵ ਧੀਰਮੱਲ  ਕਾਮ, ਕ੍ਰੋਧ , ਲੋਭ, ਮੋਹ, ਹੰਕਾਰ, ਇਹ ਸਰੀਰ ਨੂੰ ਗਾਲ ਦਿੰਦੇ ਹਨ, ਜਿਵੇਂ ਸੋਨੇ ਨੂੰ ਸੋਹਾਗਾ। ਭਾਵ ਜਾ , ਤੇਰਾ ਭਲਾ ਹੋਵੇ।

ਉਸ ਸਮੇਂ ਮੱਖਣ ਸ਼ਾਹ ਲੁਬਾਣਾ ਨੇ ਉਹ ਸਾਰੀਆਂ  ਵਸਤਾਂ ਵਾਪਸ ਲੈ ਆਂਦੀਆਂ ਜੋ ਵਸਤਾਂ ਧੀਰਮੱਲ ਲੁੱਟ ਕੇ ਲੈ ਕੇ ਗਿਆ ਸੀ। ਨਾਲ ਹੀ ਪੂਰੇ ਸਤਿਕਾਰ ਨਾਲ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਵਾਪਸ ਲੈ ਆਉਂਦੀ। ਗੁਰੂ ਤੇਗ ਬਹਾਦਰ ਜੀ ਨੇ ਇਹ ਸਾਰੀਆਂ ਵਸਤਾਂ ਧੀਰਮੱਲ ਨੂੰ ਵਾਪਸ ਦੇ ਦਿਤੀਆਂ ਅਤੇ ਇਹ ਬੀੜ ਵੀ ਦੇ ਦਿੱਤੀ, ਜੋ ਕਿ ਅੱਜ ਕਰਤਾਰਪੁਰ ਸਾਹਿਬ ਵਿਖੇ ਸ਼ੁਸ਼ੋਭਿਤ ਹੈ।

ਸੋ, ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦਿੱਤੀ ਗਈ, ਉੱਥੇ ਅੱਜ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਭਜਨ ਬੰਦਗੀ ਕਰਦੇ ਸਨ, ਇੱਥੇ ਕਾਫ਼ੀ ਉਂਚੀ ਇਮਾਰਤ ਬਣੀ ਹੋਈ ਹੈ, ਇਸਦਾ ਨਾਮ ਭੋਰਾ ਸਾਹਿਬ ਹੈ। ਉਹ ਜਗ੍ਹਾ ਜਿੱਥੇ ਗੁਰੂ ਸਾਹਿਬ ਨੂੰ ਗੋਲੀ ਮਾਰੀ ਗੲੀ ਸੀ, ਇੱਥੇ ਅਸਥਾਨ ਮੰਜੀ ਸਾਹਿਬ ਬਣਿਆ ਹੋਇਆ ਹੈ। ਜਿੱਥੇ ਮਾਤਾ ਗੰਗਾ ਜੀ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਬਣਿਆ ਹੋਇਆ ਹੈ।
- **Event URL**: https://allevents.in/mohali/03-ਜੁਲਾਈ-2025/200029916684018
- **Interested Audience**: 
  - total_interested_count: 0

## Ticket Details


## Event venue details

- **city**: Mohali
- **state**: PB
- **country**: India
- **location**: Sector 70, Mohali
- **lat**: 30.6977
- **long**: 76.7154
- **full address**: Sector 70, Mohali, India

## Event gallery

- **Alt text**: 03 ਜੁਲਾਈ 2025
  - **Image URL**: https://cdn-az.allevents.in/events3/banners/d421fe4ef6f0e6db6ff8c98a397907c1a62f717abd50cc76a5a5d589ab9da2d5-rimg-w1200-h1643-dc8e92a5-gmir?v=1775776937

## FAQs

- **Q**: When and where is 03 ਜੁਲਾਈ 2025 being held?
  - **A:** 03 ਜੁਲਾਈ 2025 takes place on Tue, 05 May, 2026 at 12:30 pm to Tue, 05 May, 2026 at 12:30 pm at Sector 70, Mohali, India.
- **Q**: Who is organizing 03 ਜੁਲਾਈ 2025?
  - **A:** 03 ਜੁਲਾਈ 2025 is organized by Uppal Pb 73.

## Structured Data (JSON-LD)

```json
[
    {
        "@context": "https://schema.org",
        "@type": "Event",
        "name": "03 ਜੁਲਾਈ 2025",
        "image": "https://cdn-az.allevents.in/events3/banners/d421fe4ef6f0e6db6ff8c98a397907c1a62f717abd50cc76a5a5d589ab9da2d5-rimg-w1200-h1643-dc8e92a5-gmir?v=1775776937",
        "startDate": "2026-05-05T12:30:00+05:30",
        "url": "https://allevents.in/mohali/03-ਜੁਲਾਈ-2025/200029916684018",
        "eventStatus": "https://schema.org/EventScheduled",
        "location": {
            "@type": "Place",
            "name": "Sector 70, Mohali",
            "address": {
                "@type": "PostalAddress",
                "streetAddress": "Sector 70,Mohali, India",
                "addressLocality": "Mohali",
                "addressRegion": "PB",
                "addressCountry": "IN"
            },
            "geo": {
                "@type": "GeoCoordinates",
                "latitude": "30.6977",
                "longitude": "76.7154"
            }
        },
        "eventAttendanceMode": "https://schema.org/OfflineEventAttendanceMode",
        "description": "ਅੱਜ ਅਸੀਂ ਬਾਬਾ ਮੱਖਣ ਸ਼ਾਹ ਲੁਬਾਣਾ ਬਾਰੇ ਅਤੇ ਉਸਦੇ ਪਿਛੋਕੜ ਬਾਰੇ ਜਾਣੂ ਹੋਵਾਂਗੇ। ਮੱਖਣ ਸ਼ਾਹ ਲੁਬਾਣਾ ਕਿਸ ਤਰ੍ਹਾਂ ਗੁਰੂ ਦਰਬਾਰ ਵਿੱਚ ਆਏ, ਇਸ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਾਂਗੇ।\n\nਜਦੋਂ ਅਸੀਂ ਪਿੱਛੇ 1340 ਦੇ ਸਮੇਂ ਵੱਲ ਦੇਖੀਏ ਤਾਂ ਇੱਕ ਰਾਜਾ ਸੀ – ‘ਰਾਜਾ ਧਜ’। ‘ਧਜ’ ਦਾ ਪੁੱਤਰ ਸੀ- ‘ਕੋ ਧਜ’। ‘ਕੋ ਧਜ’ ਦਾ ਪੁੱਤਰ ਸੀ – ‘ਕਰਨ’। ‘ਕਰਨ’ ਦਾ ਪੁੱਤਰ ਸੀ-",
        "organizer": [
            {
                "@type": "Organization",
                "name": "Uppal Pb 73",
                "url": "https://allevents.in/org/uppal-pb-73/27668277"
            }
        ]
    }
]
```