

# Event Details

- **Event Name**: ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ 
- **Event Start and End Date**: Tue, 14 Jul, 2026 at 12:30 pm
- **Event Description**: ?ਜਦੋਂ ਡਾਕਟਰ ਕਹਿੰਦਾ ਹੈ, “ਤੁਹਾਡਾ ਟ੍ਰਾਈਗਲਿਸਰਾਈਡਜ਼ ਲੈਵਲ ਬਹੁਤ ਜਿਆਦਾ ਹੋਗਿਆ ਹੈ”, ਤਾਂ ਤੁਸੀ ਸਭ ਤੋਂ ਪਹਿਲਾਂ ਪਤਾ ਕੀ ਸੋਚਦੇ ਹੋ:
“ਮੈਂ ਤਾਂ ਘਿਓ-ਮੱਖਣ ਨੂੰ ਹੱਥ ਵੀ ਨੀ ਲਾਉਂਦਾ… ਫਿਰ ਇਹ ਟ੍ਰਾਈਗਲੈਸਰਾਈਡ ਯਾਨੀ ਖੂਨ ਵਿੱਚ ਚਰਬੀ ਆਈ ਕਿੱਥੋਂ?”
ਇਸ ਸਵਾਲ ਦਾ ਜੋ ਜਵਾਬ ਹੈ,ਉਹ ਤੁਹਾਨੂੰ ਹੈਰਾਨ ਪ੍ਰੇਸ਼ਾਨ ਕਰ ਦੇਵੇਗਾ:
ਅਕਸਰ ਇਹ ਖੂਨ ਵਾਲੀ ਚਰਬੀ ਘਿਓ-ਮੱਖਣ ਤੋਂ ਨਹੀਂ, ਸਗੋਂ ਤੁਹਾਡੀ ਖੁਰਾਕ ਵਿੱਚਲੇ ਚਾਵਲ, ਰੋਟੀ, ਮਿਠਾਈ, ਜੂਸ,ਖੰਡ ਅਤੇ ਮੈਦੇ ਤੋਂ ਬਣ ਕੇ ਆਈ ਹੁੰਦੀ ਹੈ!
ਹਾਂ, ਤੁਸੀਂ ਸਹੀ ਪੜ੍ਹਿਆ – ਕਾਰਬੋਹਾਈਡ੍ਰੇਟ ਹੀ ਤੁਹਾਡੇ ਖੂਨ ਵਿੱਚ ਟ੍ਰਾਈਗਲਿਸਰਾਈਡ ਬਣਾ ਰਿਹਾ ਹੈ। ਆਓ ਇਸ ਨੂੰ ਇੱਕ ਮਜ਼ੇਦਾਰ ਕਹਾਣੀ ਦੇ ਰੂਪ ਵਿੱਚ ਸਮਝੀਏ।
ਕਹਾਣੀ ਸ਼ੁਰੂ ਹੁੰਦੀ ਹੈ ਤੁਹਾਡੇ ਪੇਟ ਤੋਂ…
ਤੁਸੀਂ ਦੋ ਪਲੇਟ ਚਾਵਲ, ਇੱਕ ਪਰਾਂਠਾ ਤੇ ਖੰਡ ਵਾਲੀ ਚਾਹ ਪੀਤੀ।
ਇਹ ਸਾਰਾ ਕਾਰਬ ਤੁਹਾਡੀ ਅੰਤੜੀ ਵਿੱਚ ਟੁੱਟ ਕੇ ਗੁਲੂਕੋਜ਼ ਬਣ ਗਿਆ ਅਤੇ ਇਹ ਗੁਲੂਕੋਜ ਤੁਹਾਡੇ ਖੂਨ ਵਿੱਚ ਚਲਾ ਗਿਆ।
ਹੁਣ ਤੁਹਾਡਾ ਖੂਨ ਗਲੂਕੋਜ਼ ਨਾਲ ਭਰ ਗਿਆ – ਜਿਵੇਂ ਦੀਵਾਲੀ ਵਾਲੇ ਦਿਨ ਅਸਮਾਨ ਧੂੰਏਂ ਨਾਲ ਭਰਦਾ ਹੈ।
ਪੈਨਕ੍ਰਿਆਸ (ਤੁਹਾਡੀ ਸਰੀਰ ਦੀ ਪੁਲਿਸ) ਚੀਕ ਕੇ ਕਹਿੰਦੀ ਹੈ:
“ਸਾਵਧਾਨ,ਇਹ ਤਾਂ ਖ਼ਤਰਾ ਹੈ!”
ਅਤੇ ਪੈਨਕ੍ਰਿਆਜ ਬਹੁਤ ਸਾਰੀ ਇੰਸੁਲਿਨ ਛੱਡ ਦਿੰਦੀ ਹੈ।
ਲਿਵਰ ਦੀ ਫੈਕਟਰੀ ਓਵਰਟਾਈਮ ’ਤੇ ਲੱਗ ਜਾਂਦੀ ਹੈ
ਇੰਸੁਲਿਨ ਲਿਵਰ ਨੂੰ ਹੁਕਮ ਦਿੰਦੀ ਹੈ:
“ਜਲਦੀ! ਇਸ ਗਲੂਕੋਜ਼ ਨੂੰ ਸਟੋਰ ਕਰੋ!”
ਪਰ ਲਿਵਰ ਦਾ ਗੋਦਾਮ (ਗਲਾਈਕੋਜਨ ਸਟੋਰ) ਪਹਿਲਾਂ ਹੀ ਭਰਿਆ ਹੋਇਆ ਹੈ,ਕਿਉਂਕਿ ਤੁਸੀ ਸਾਰਾ ਦਿਨ ਕਾਰਬੋਹਾਈਡ੍ਰੇਟਸ ਖਾਂਦੇ ਰਹਿੰਦੇ ਹੋ।
ਹੁਣ ਲਿਵਰ ਕਹਿੰਦਾ ਹੈ:
“ਠੀਕ ਹੈ ਜੀ, ਜੇ ਮੇਰਾ ਗੋਦਾਮ ਭਰਿਆ ਹੈ… ਤਾਂ ਇਸ ਤਰਾ ਕਰਦੇ ਹਾ ਕਿ ਇਸ ਗੁਲੂਕੋਜ ਨੂੰ ਚਰਬੀ ਬਣਾ ਕੇ ਰੱਖ ਲੈਂਦੇ ਆਂ!”
ਅਤੇ ਲਿਵਰ ਗਲੂਕੋਜ਼ ਨੂੰ ਟ੍ਰਾਈਗਲਿਸਰਾਈਡ (ਚਰਬੀ) ਵਿੱਚ ਬਦਲਣ ਲੱਗ ਪੈਂਦਾ ਹੈ। ਇਸ ਪ੍ਰਕਿਰਿਆ ਨੂੰ ਵਿਗਿਆਨੀ “De Novo Lipogenesis” ਕਹਿੰਦੇ ਨੇ – ਮਤਲਬ “ਗੁਲੂਕੋਜ ਤੋਂ ਨਵੀਂ ਚਰਬੀ ਬਣਾਉਣਾ”।
ਮਤਲਬ ਤੁਹਾਡੇ ਵੱਲੋਂ ਖਾਧੇ ਚਾਵਲ-ਰੋਟੀ ਹੀ ਤੁਹਾਡੇ ਖੂਨ ਵਿੱਚ “ਘਿਓ” ਬਣ ਕੇ ਘੁੰਮਣ ਲੱਗ ਪੈਂਦੇ ਨੇ!
ਫਰੱਕਟੋਜ਼ – ਸਭ ਤੋਂ ਖ਼ਤਰਨਾਕ “ਮਿਠੀ ਜ਼ਹਿਰ”
ਜੇ ਤੁਸੀਂ ਮਿਠਾਈ, ਜੂਸ, ਸੋਡਾ, ਖੰਡ ਜਾਂ ਫਰੂਟ ਜੂਸ ਪੀਤਾ, ਤਾਂ ਉਸ ਵਿੱਚ ਫਰੱਕਟੋਜ਼ (ਫਲਾਂ ਵਾਲੀ ਖੰਡ) ਹੁੰਦਾੀ ਹੈ।
ਇਹ ਫਰੱਕਟੋਜ਼ ਸਿੱਧਾ ਲਿਵਰ ਵਿੱਚ ਜਾਂਦੀ ਹੈ ਅਤੇ ਉੱਥੇ ਬਿਨਾਂ ਰੁਕੇ ਟ੍ਰਾਈਗਲਿਸਰਾਈਡ ਬਣਾਉਂਦੀ ਹੈ – ਜਿਵੇਂ ਕੋਈ ਫੈਕਟਰੀ ਵਿੱਚ ਬਿਜਲੀ ਗ਼ੈਰ-ਕਾਨੂੰਨੀ ਤਾਰ ਲਾ ਕੇ ਚਲਾ ਰਿਹਾ ਹੋਵੇ,ਜਲਦੀ ਜਲਦੀ ਜਿਆਦਾ ਤੋ ਜਿਆਦਾ ਮਾਲ ਬਣਾ ਰਿਹਾ ਹੋਵੇ।
ਸਿਰਫ ਇੱਕ ਗਿਲਾਸ ਮਿਠੇ ਜੂਸ ਨਾਲ ਤੁਹਾਡਾ TG 100-200 mg/dL ਤੱਕ ਵਧ ਸਕਦਾ ਹੈ!

ਜੇ ਤੁਹਾਡਾ ਟ੍ਰਾਈਗਲਿਸਰਾਈਡ 150 ਤੋਂ ਉੱਪਰ ਹੈ, ਤਾਂ 90% ਕੇਸਾਂ ਵਿੱਚ ਇਸਦਾ ਮੁੱਖ ਕਾਰਨ ਜ਼ਿਆਦਾ ਕਾਰਬੋਹਾਈਡ੍ਰੇਟ ਹੀ ਹੁੰਦਾ ਹੈ।

?ਇੱਕ ਹਫ਼ਤੇ ਵਿੱਚ TG ਘਟਾਉਣ ਦਾ ਸਭ ਤੋਂ ਤੇਜ਼ ਤਰੀਕਾ?
•  ਚਾਵਲ, ਰੋਟੀ, ਮੈਦਾ, ਮਿਠਾਈ, ਜੂਸ, ਖੰਡ, ਸੋਡਾ → ਬਹੁਤ ਘੱਟ ਕਰ ਦਿਓ (50-100 ਗ੍ਰਾਮ/ਦਿਨ ਤੋਂ ਘੱਟ)
•  ਸਾਗ-ਸਬਜ਼ੀ, ਅੰਡੇ, ਪਨੀਰ, ਮਾਸ-ਮੱਛੀ, ਘੀ, ਮੂੰਗਫਲੀ , ਦਹੀਂ ,ਸੋਇਆਬੀਨ → ਜਿੰਨਾ ਮਰਜ਼ੀ ਖਾਓ
•  7-14 ਦਿਨਾਂ ਵਿੱਚ ਤੁਹਾਡਾ ਟ੍ਰਾਈਗਲਿਸਰਾਈਡ 50-70% ਘੱਟ ਹੋ ਜਾਵੇਗਾ (ਇਹ ਤਰੀਕਾ ਮੈ ਹਜ਼ਾਰਾਂ ਲੋਕਾਂ ਨੇ ਅਜ਼ਮਾਇਆ ਹੈ)
ਅਗਲੀ ਵਾਰ ਜਦੋਂ ਕੋਈ ਕਥਿਤ ਸਿਆਣਾ ਤੁਹਾਨੂੰ ਕਹੇ “ਘਿਓ ਖਾਣ ਨਾਲ ਖੂਨ ਦੀ ਚਰਬੀ ਵੱਧਦੀ ਹੈ”, ਤਾਂ ਮੁਸਕਰਾ ਕੇ ਕਹਿ ਦਿਓ:
“ਨਹੀਂ ਭਰਾ ਜੀ, ਮੇਰੇ ਵੱਲੋਂ ਖਾਧੇ ਮੈਦਾ ਤੇ ਮਿੱਠਾ ਹੀ ਮੇਰੇ ਲਈ ਘੀ ਬਣਾ ਰਹੇ ਸਨ!ਵਰਨਾ ਮੈ ਤਾਂ ਘਿਓ ਦੇ ਨੇੜੇ ਨੀ ਸੀ ਗਿਆ ਕਦੇ,ਪਰ ਹੁਣ ਘਿਓ ਖਾਈਦਾ ਤੇ ਖੂਨ ਦੀ ਚਰਬੀ ਕਦੇ ਨਹੀ ਵਧੀ”
ਆਪਣੀ ਖੁਰਾਕ ਬਦਲੋ, ਤੁਹਾਡਾ ਖੂਨ ਆਪੇ ਸਾਫ਼ ਹੋ ਜਾਵੇਗਾ। ?
?Gurpreet Singh Malhi - Health Guru
?Natural Diet Specialist | Muscle Gain, Fat Loss, Diabetes & Depression Reversal
?Clients include Bodybuilders, Doctors, and Actors.
☎️Online Coaching Available: WhatsApp +91 7986257471

#bodybuilding #gym #fitness #workout #training #muscle #gains #fit #motivation #health #lifestyle #gymlifestyle
- **Event URL**: https://allevents.in/ludhiana/ਖੂਨ-ਵਿਚ-ਚਰਬੀ-ਦਾ-ਜਮਾਂ-ਹੋ-ਜਾਣਾ/200030026671618
- **Event Categories**: health-wellness, workshops, art, theatre
- **Interested Audience**: 
  - total_interested_count: 51

## Ticket Details


## Event venue details

- **city**: Ludhiana
- **state**: PB
- **country**: India
- **location**: Miller Ganj
- **lat**: 30.89753242231
- **long**: 75.859045893298
- **full address**: Miller Ganj, G.T. Road,Ludhiana, Punjab, India

## Event gallery

- **Alt text**: ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ
  - **Image URL**: https://cdn-az.allevents.in/events4/banners/eb43eed3eb08e46aa8b98ed324331a493377d71ee9da7d07c0b03845cb67d46b-rimg-w1023-h587-dc9aedff-gmir?v=1782940693

## FAQs

- **Q**: When and where is ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ  being held?
  - **A:** ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ  takes place on Tue, 14 Jul, 2026 at 12:30 pm to Tue, 14 Jul, 2026 at 12:30 pm at Miller Ganj, G.T. Road,Ludhiana, Punjab, India.
- **Q**: Who is organizing ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ ?
  - **A:** ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ  is organized by Ekamhome Care Sarvices.
- **Q**: Who is this event for? Is it right for me?
  - **A:** ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ  is ideal for curious learners, students, and skill-builders looking to gain hands-on knowledge and practical expertise in a focused, interactive setting. Whether you're a first-time attendee or a longtime enthusiast in Ludhiana, this event is thoughtfully curated to deliver a standout experience worth every moment. With 50+ people already showing interest, this is clearly an event worth adding to your calendar - don't miss out.

## Structured Data (JSON-LD)

```json
[
    {
        "@context": "https://schema.org",
        "@type": "Event",
        "name": "ਖੂਨ ਵਿਚ ਚਰਬੀ ਦਾ ਜਮਾਂ ਹੋ ਜਾਣਾ",
        "image": "https://cdn-az.allevents.in/events4/banners/eb43eed3eb08e46aa8b98ed324331a493377d71ee9da7d07c0b03845cb67d46b-rimg-w1023-h587-dc9aedff-gmir?v=1782940693",
        "startDate": "2026-07-14",
        "url": "https://allevents.in/ludhiana/ਖੂਨ-ਵਿਚ-ਚਰਬੀ-ਦਾ-ਜਮਾਂ-ਹੋ-ਜਾਣਾ/200030026671618",
        "location": {
            "@type": "Place",
            "name": "Miller Ganj",
            "address": {
                "@type": "PostalAddress",
                "streetAddress": "G.T. Road,Ludhiana, Punjab, India",
                "addressLocality": "Ludhiana",
                "addressRegion": "PB",
                "addressCountry": "IN"
            },
            "geo": {
                "@type": "GeoCoordinates",
                "latitude": "30.89753242231",
                "longitude": "75.859045893298"
            }
        },
        "eventAttendanceMode": "https://schema.org/OfflineEventAttendanceMode",
        "description": "?ਜਦੋਂ ਡਾਕਟਰ ਕਹਿੰਦਾ ਹੈ, “ਤੁਹਾਡਾ ਟ੍ਰਾਈਗਲਿਸਰਾਈਡਜ਼ ਲੈਵਲ ਬਹੁਤ ਜਿਆਦਾ ਹੋਗਿਆ ਹੈ”, ਤਾਂ ਤੁਸੀ ਸਭ ਤੋਂ ਪਹਿਲਾਂ ਪਤਾ ਕੀ ਸੋਚਦੇ ਹੋ:\n“ਮੈਂ ਤਾਂ ਘਿਓ-ਮੱਖਣ ਨੂੰ ਹੱਥ ਵੀ ਨੀ ਲਾਉਂਦਾ… ਫਿਰ ਇਹ ਟ੍ਰਾਈਗਲੈਸਰਾਈਡ ਯਾਨੀ ਖੂਨ ਵਿੱਚ ਚਰਬੀ ਆਈ ਕਿੱਥੋਂ?”\nਇਸ ਸਵਾਲ ਦਾ ਜੋ ਜਵਾਬ ਹੈ,ਉਹ ਤੁਹਾਨੂੰ ਹੈਰਾਨ ਪ੍ਰੇਸ਼ਾਨ ਕਰ ਦੇਵੇਗਾ:\nਅਕਸਰ ਇਹ ਖੂਨ ਵਾਲੀ ਚਰਬੀ ਘਿਓ-ਮੱਖਣ ਤੋਂ",
        "organizer": [
            {
                "@type": "Organization",
                "name": "Ekamhome Care Sarvices",
                "url": "https://allevents.in/org/ekamhome-care-sarvices/27757477"
            }
        ]
    }
]
```